ਵੇਦ ਧਰਮ ਉਹ ਸੱਚਾ ਧਰਮ ਹੈ, ਜਿਸ ਕੋਲ ਪੂਰਾ ਆਤਮਿਕ ਗਿਆਨ ਹੋਵੇ

ਕੁਝ ਲੋਕ ਜਿਹੜੇ ਆਪਣੇ ਆਪ ਨੂੰ ਸਿੱਖ ਮੰਨਦੇ ਹਨ, ਖਾਸ ਕਰਕੇ ਉਹ, ਜੋ ਧਰਮ ਦੇ ਨਾਂਅ ‘ਤੇ ਕੌਮਾਂ, ਧੜੇ, ਸੰਪ੍ਰਦਾਵਾਂ, ਡੇਰੇ ਅਤੇ ਜਥੇਬੰਦੀਆਂ ਪੈਦਾ ਕਰਦੇ ਹਨ, ਉਹਨਾਂ ਨੂੰ “ਵੇਦ” ਸ਼ਬਦ ਅਤੇ “ਵੇਦ ਧਰਮ” ਤੋਂ ਅਲਰਜੀ ਹੈ। ਉਸ ਵੇਦ ਤੋਂ, ਜਿਸ ਦਾ ਗਿਆਨ ਅੱਜ ਤਕ ਸੁਰੱਖਿਅਤ ਹੈ ਅਤੇ ਸਭ ਤੋਂ ਪੁਰਾਤਨ ਆਤਮਿਕ ਗਿਆਨ ਦੁਨੀਆ ਵਿੱਚ ਮੰਨਿਆ ਜਾਂਦਾ ਹੈ। ਸੱਚ ਇਹ ਹੈ, ਕਿ ਗੁਰਬਾਣੀ ਵਿੱਚ ਵੇਦਾਂ ਦਾ ਜ਼ਿਕਰ ਬਹੁਤ ਵਾਰੀ ਆਇਆ ਹੈ।

ਗੁਰਬਾਣੀ ਵਿੱਚ “ਵੇਦ” ਦਾ ਮਤਲਬ ਹੈ “ਆਤਮਿਕ ਗਿਆਨ”। “ਵੇਦ ਧਰਮ” ਦਾ ਅਰਥ ਹੈ ਉਹ ਸੱਚਾ ਧਰਮ, ਜਿਸ ਕੋਲ ਪੂਰਾ ਆਤਮਿਕ ਗਿਆਨ ਹੋਵੇ। ਪਰ ਵੇਦਾਂ ਦਾ ਗਿਆਨ ਹੌਲੀ ਹੌਲੀ ਪੰਡਤਾਂ ਅਤੇ ਪੁਜਾਰੀਆਂ ਰਾਹੀਂ ਗੁਮਰਾਹ ਕੀਤਾ ਗਿਆ। ਮੂਰਤੀ ਪੂਜਾ, ਪਾਠ, ਮਨੋਂ ਕਾਮਨਾਵਾਂ ਦੀਆ ਅਰਦਾਸਾਂ ਆਦਿ ਲਈ ਭੇਟਾ ਲੈਣੀ, ਇਸ ਤਰਾਂ ਦੇ ਧਰਮ ਵਰੋਧੀ ਕਰਮ ਕਾਂਡ ਕਾਰਨ ਅਸਲੀ ਵੇਦਾਂ ਦਾ ਗਿਆਨ ਅਲੋਪ ਅਤੇ ਫੋਕੇ ਗ੍ਰੰਥਾਂ ਦਾ ਪ੍ਰਚਾਰ ਪ੍ਰਚਲਤ ਹੋ ਗਿਆ। ਧਰਮ ਅਤੇ ਧਰਮ ਅਸਥਾਨ ਬਿਜ਼ਨਸ ਬਣ ਗਏ। ਭਗਤਾਂ ਅਤੇ ਗੁਰ ਸਾਹਿਬਾਨਾਂ ਨੇ ਆਤਮਿਕ ਖੋਜ ਕਰਕੇ ਅਤੇ ਧਰਮ ਗ੍ਰੰਥਾਂ ਨੂੰ ਸੋਧ ਕੇ ਉਹ ਸੱਚਾ ਗਿਆਨ, ਜਿਸ ਨੂੰ “ਨਾਮ” ਆਖੇਆ ਗਿਆ ਹੈ, ਗੁਰਬਾਣੀ ਦੇ ਵਿਸਥਾਰ ਰੂਪ ਰਾਹੀਂ ਆਦਿ ਗ੍ਰੰਥ ਅਤੇ ਦਸਮ ਗ੍ਰੰਥ ਵਿੱਚ ਦੁਨੀਆ ਦੇ ਸਾਮਣੇ ਰੱਖਿਆ।

ਰਾਗੁ ਰਾਮਕਲੀ – ਮਹਲਾ ੩ – ਆਦਿ ਗ੍ਰੰਥ ੯੧੯
ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ॥

ਆਦਿ ਗ੍ਰੰਥ ੪੯੫
ਸਾਸਤ ਬੇਦ ਸਿਮ੍ਤਿ ਸਿਭ ਸੋਧੇ ਸਭ ਏਕਾ ਬਾਤ ਪੁਕਾਰੀ॥

ਸੂਹੀ ਮਹਲਾ ੪ – ਆਦਿ ਗ੍ਰੰਥ – ੭੭੩
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥

ਰਾਗੁ ਗਉੜੀ – ਮਹਲਾ ੫ – ਆਦਿ ਗ੍ਰੰਥ ੨੬੩
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ॥
ਹਰਿ ਸਿਮਰਨਿ ਲਗਿ ਬੇਦ ਉਪਾਏ॥

ਰਾਗੁ ਰਾਮਕਲੀ – ਮਹਲਾ ੧ – ਆਦਿ ਗ੍ਰੰਥ ੮੭੯
ਸਭਿ ਨਾਦ ਬੇਦ ਗੁਰਬਾਣੀ॥
ਮਨੁ ਰਾਤਾ ਸਾਰਿਗਪਾਣੀ॥

ਰਾਗੁ ਗਉੜੀ – ਮਹਲਾ ੫ – ਆਦਿ ਗ੍ਰੰਥ ਜੀ – ੨੧੨
ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ॥
ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ॥੧॥

ਦਸਮ ਗ੍ਰੰਥ – ਗੁਰ ਗੋਬਿੰਦ ਸਿੰਘ – ੪੬੫
ਜਬ ਜਬ ਬੇਦ ਨਾਸ ਹੋੲਿ ਜਾਹੀ॥
ਤਬ ਤਬ ਪੁਨ ਬ੍ਹਮਾ ਪ੍ਰਗਟਾਹਿ॥

Advertisement
Categories ਖਬਰਾਂ, ਗੁਰਮਤਿ ਵਿਚਾਰTags , , , , , , ,

Leave a Reply

Please log in using one of these methods to post your comment:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

This site uses Akismet to reduce spam. Learn how your comment data is processed.

%d bloggers like this:
search previous next tag category expand menu location phone mail time cart zoom edit close