ਪ੍ਰੈਸ ਨੋਟ | ਇੱਕ ਪਰਮੇਸਰੁ – ਇੱਕ ਧਰਮ – ਇੱਕ ਮਨੁੱਖੀ ਪਰਿਵਾਰ: ਉੱਘੀਆਂ ਧਾਰਮਿਕ ਸ਼ਖਸੀਅਤਾਂ, ਮਨੁੱਖੀ ਅਧਿਕਾਰ ਕਾਰਜਕਰਤਾ, ਵਿਦਵਾਨ ਅਤੇ ਕਿਸਾਨਾਂ ਨੇ ਏਕਤਾ, ਸ਼ਾਂਤੀ ਅਤੇ ਨਿਆਂ ਨੂੰ ਮਜਬੂਤ ਕਰਨ ਦੇ ਉਦਮ ਲਈ ਇਕੱਤਰ ਹੋਈਆਂ

ਲੁਧਿਆਣਾ, ੧੮ ਅਗਸਤ ੨੦੧੮

੧੮ ਅਗਸਤ ਨੂੰ ਲੁਧਿਆਣੇ ਵਿਖੇ ਇਕ ਸੈਮੀਨਾਰ ਵਿੱਚ ਮੁਸਲਿਮ, ਹਿੰਦੂ, ਇਸਾਈ ਅਤੇ ਸਿੱਖ ਭਾਈਚਾਰੇ ਦੀ ਪ੍ਰਤਿਨਿਧਿ ਹਸਤੀਆਂ, ਮੁਨੱਖੀ ਅਧਿਕਾਰ ਅਤੇ ਜ਼ਮੀਨੀ ਕਾਰਜਕਰਤਾ, ਵਿਦਵਾਨ ਅਤੇ ਕਿਸਾਨਾਂ ਨੇ “ਏਕਤਾ, ਸ਼ਾਂਤੀ ਅਤੇ ਨਿਆਂ ਨੂੰ ਮਜਬੂਤ ਕਰਨ ਦੇ ਉਦਮ” ਵਾਸਤੇ ਇੱਕ ਸ਼ੁਰੁਆਤ ਕੀਤੀ । ਇਹ ਇਕੱਠ ਸਚੁ ਖੋਜ ਅਕੈਡਮੀ ਵਲੋਂ ਆਯੋਜਿਤ ਕੀਤਾ ਗਿਆ । “ਏਕਤਾ ਵਿੱਚ ਤਾਕਤ, ਵੰਡ ਨਾਲ ਗਿਰਾਵਟ” ਦੇ ਨਿਸ਼ਾਨੇ ਤਹਿਤ ਕੀਤਾ ਗਿਆ ਇਹ ਉਪਰਾਲਾ, ਸੰਪ੍ਰਦਾਇਕਤਾ ਤੋਂ ਉੱਪਰ ਉਠਕੇ, ਸਾਰੇ ਸੁਹਿਰਦ ਲੋਕਾਂ ਨੂੰ ਜੋੜਦਿਆਂ, ਜੀਵਨ ਦੇ ਹਰ ਖੇਤਰ ਵਿੱਚ ਏਕਤਾ, ਸ਼ਾਂਤੀ, ਅਤੇ ਨਿਆਂ ਨੂੰ ਮਜਬੂਤ ਕਰਨ ਬਾਰੇ ਜਾਗਰੂਕਤਾ ਕਰਾਉਣ ਦੀ ਕੋਸ਼ਿਸ਼ ਹੈ । ਇਹ ਉਪਰਾਲਾ, ਵਿਸ਼ਵ ਸ਼ਾਂਤੀ ਦੀਆਂ ਮੌਜੂਦਾ ਕੋਸ਼ਿਸ਼ਾਂ, ਖਾਸ ਕਰਕੇ ਸੰਯੁਕਤ ਰਾਸ਼ਟਰ ਦੇ ਏਜੰਡਾ ੨੦੩੦ ਦੇ ਅੰਤਰਗਤ, “ਟਿਕਾਊ ਵਿਕਾਸ ਦੇ ਟੀਚੇ” ਨੂੰ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਵੱਲ ਇੱਕ ਮਹਤਵਪੂਰਨ ਕਦਮ ਹੈ । ਯੂ ਐਨ ਓ ਦੇ ਇਸ ਏਜੰਡੇ ਵਿੱਚ ੧੯੩ ਮੁਲਕ ਸ਼ਾਮਿਲ ਹਨ । “ਟਿਕਾਊ ਵਿਕਾਸ” ਉੱਤੇ ਕੇਂਦ੍ਰਿਤ ਇਸ ਏਜੰਡੇ ਦਾ ਮੁੱਖ ਨਿਸ਼ਾਨਾ ਹੈ – “ਕੋਈ ਵੀ ਪਿਛੇ ਨਾ ਰਹਿ ਜਾਵੇ”। ਇਸ ਕਰਕੇ ਇਹ ਉਹਨਾਂ ਸਾਰੀਆਂ ਕੋਸ਼ਿਸ਼ਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦਾ ਹੈ ਜੋ ਇਹਨਾਂ ਪੰਜ “ਪ” (ਪੱਪਿਆਂ) ਦਾ ਧਿਆਨ ਰੱਖਣ – ਪਲੈਨਟ (ਧਰਤੀ), ਪੀਪਲ (ਲੋਕ), ਪ੍ਰੋਸਪੈਰੀਟੀ (ਸਮ੍ਰਿਧੀ), ਪੀਸ (ਸ਼ਾਂਤੀ) ਅਤੇ ਪਾਰਟਨਰਸ਼ਿਪ (ਸਾਝੇਦਾਰੀ) ।

“ਏਕਤਾ, ਸ਼ਾਂਤੀ ਅਤੇ ਨਿਆਂ ਨੂੰ ਮਜਬੂਤ ਕਰਨ ਦੇ ਉਦਮ” ਦਾ ਉਪਰਾਲਾ, ਧਰਮ ਸਿੰਘ ਨਿਹੰਗ ਸਿੰਘ ਜੀ, ਬਾਨੀ ਸਚੁ ਖੋਜ ਅਕੈਡਮੀ, ਦੀ ਲਗਾਤਾਰ ਚਲ ਰਹੀ ਗੱਲਬਾਤ ਦੀ ਲੜੀ, ਜਿਸ ਵਿੱਚ ਉੱਘੀਆਂ ਹਸਤੀਆਂ ਜਿਵੇਂ ਕਿ ਸਵਾਮੀ ਅਗਨੀਵੇਸ਼ (ਸਮਾਜ ਸੇਵਕ ਅਤੇ ਵਿਕਲਪਕ ਨੋਬਲ ਇਨਾਮ ਜੇਤੂ, ਨਵੀਂ ਦਿੱਲੀ), ਮਹਿਮੂਦ ਪਰਾਚਾ (ਐਡਵੋਕੇਟ ਸੁਪਰੀਮ ਕੋਰਟ, ਨਵੀਂ ਦਿੱਲੀ ਅਤੇ ਪ੍ਰਧਾਨ ਅੰਤਰਰਾਸ਼ਟਰੀ ਘੱਟ ਗਿਣਤੀ ਵਕੀਲ ਆਯੋਗ ਸਾਉਥ ਏਸ਼ੀਆ), ਮੌਲਾਨਾ ਮੁਹੱਮਦ ਅਜ਼ਾਜ਼ੁਰ ਰਹਿਮਾਨ ਸ਼ਾਹੀਨ ਕਾਸਮੀ (ਜਨਰਲ ਸਕੱਤਰ ਵਿਸ਼ਵ ਸ਼ਾਂਤੀ ਸੰਸਥਾ, ਨਵੀਂ ਦਿੱਲੀ), ਪ੍ਰੋ. ਡਾ. ਰੌਣਕੀ ਰਾਮ (ਰਾਜਨੀਤੀ ਵਿਗਿਆਨ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਅਤੇ ਰਾਜਵਿੰਦਰ ਸਿੰਘ ਬੈਂਸ (ਐਡਵੋਕੇਟ ਮਨੁੱਖੀ ਅਧਿਕਾਰ, ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ) ਸ਼ਾਮਿਲ ਹਨ ।

ਧਰਮ ਸਿੰਘ ਨਿਹੰਗ ਸਿੰਘ, ਬਾਨੀ ਸਚੁ ਖੋਜ ਅਕੈਡਮੀ: “ਸਾਡਾ ਸਫ਼ਰ ਧਾਰਮਿਕ ਅੰਤਰਦ੍ਰਿਸ਼ਟੀ ਦੇ ਧੁਰੇ ਤੋਂ ਸ਼ੁਰੂ ਹੋਇਆ ਹੈ: ਇੱਕ ਪਰਮੇਸਰੁ – ਇੱਕ ਧਰਮ – ਇੱਕ ਮਨੁੱਖੀ ਪਰਿਵਾਰ । ਪਿਛਲੇ ਕਈ ਦਹਾਕਿਆਂ ਤੋਂ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਚਲਾਏ ਜਾ ਰਹੇ ਸੰਵਾਦ ਨਾਲ ਸਾਨੂੰ ਇਹ ਸਪਸ਼ਟ ਹੋ ਗਿਆ ਕਿ ਮਨੁੱਖੀ ਪਰਿਵਾਰ ਅਤੇ ਧਰਤੀ ਮਾਤਾ ਦੀ ਸਾਂਭ ਸੰਭਾਲ ਕਰਨ ਵਾਲਿਆਂ ਦੇ ਵਿਚਾਰ ਇੱਕੋ ਜਿਹੇ ਹਨ ਅਤੇ ਇਹ ਸਾਰੇ “ਸਚੁ ਧਰਮ” ਦੇ ਮੰਨਣ ਵਾਲੇ ਹਨ । ਸਚੁ ਧਰਮ ਸੰਪ੍ਰਦਾਇਕ ਹੱਦਬੰਦੀ ਤੋਂ ਪਰ੍ਹੇ ਹੈ ਅਤੇ ਬਿਨਾਂ ਕਿਸੇ ਭੇਦ ਭਾਵ ਦੇ ਸਾਰਿਆਂ ਨੂੰ ਆਪਸ ਵਿੱਚ ਜੋੜਦਾ, ਪਿਆਰ ਫੈਲਾਉਂਦਾ, ਨਿਆਂ, ਮਨੁੱਖੀ ਅਧਿਕਾਰਾਂ ਅਤੇ ਕੁਦਰਤੀ ਸੋਮਿਆਂ ਦੀ ਰਖਿਆ ਕਰਦਾ ਹੋਇਆ ਸ਼ਾਂਤੀ ਅਤੇ ਨਿਆਂ ਨੂੰ ਮਜਬੂਤ ਕਰਦਾ ਹੈ । ਸੱਚ ਧਰਮ ਸਾਡੀਆਂ ਅਤੇ ਸਾਡੇ ਸਮਾਜ ਅੰਦਰ ਫੈਲੀਆਂ ਬੁਰਾਈਆਂ ਦਾ ਡੱਟ ਕੇ ਮੁਕਾਬਲਾ ਕਰਦਾ ਹੈ । ਸਚੁ ਧਰਮ ਅਨੁਸਾਰ ਜੀਵਨ ਜਿਉਣ ਵਾਲੇ ਲੋਕ ਸੰਸਾਰੀ ਪ੍ਰਭੁਤਾ ਦੀ ਇੱਛਾ ਨਹੀਂ ਰੱਖਦੇ ਅਤੇ ਨਾ ਹੀ ਅਪਣੇ ਰਾਜਸੀ ਅਤੇ ਕਾਰੋਬਾਰੀ ਹਿੱਤਾਂ ਕਰਕੇ ਧਰਮ ਦੀ ਦੁਰਵਰਤੋਂ ਕਰਦੇ ਹਨ । ਸੱਚੇ ਧਾਰਮਿਕ ਲੋਕ ਸੰਸਾਰ ਵਿੱਚ ਰਾਜਨੇਤਾਵਾਂ ਦਾ ਮਾਰਗ ਦਰਸ਼ਨ, ਸੱਚੇ ਗਿਆਨ ਨਾਲ ਕਰਦੇ ਹਨ ਅਤੇ ਅਜਿਹਾ ਕਰਕੇ ਉਹ ਇਕ ਸੁੱਚਜਾ ਅਤੇ ਦੂਰਅੰਦੇਸ਼ੀ ਵਾਲਾ ਸ਼ਾਸਨ ਚਲਾਉਣ ਲਈ ਆਪਣਾ ਯੋਗਦਾਨ ਦਿੰਦੇ ਹਨ । ਅਸੀਂ ਇਹ ਮਹਿਸੂਸ ਕੀਤਾ ਹੈ ਕਿ ਜੋ ਲੋਕ ਇਸ ਨੈਤਿਕ ਜੀਵਨ ਸ਼ੈਲੀ ਦੀ ਅੰਤਰਦ੍ਰਿਸਟੀ ਨੂੰ ਸਮਰਪਿਤ ਹਨ, ਉਹਨਾਂ ਨੂੰ ਇਕੱਠਿਆਂ ਹੋ ਕੇ ਇਸ ਸੁਨੇਹੇ ਨੂੰ ਸਾਰੇ ਸੰਸਾਰ ਤੱਕ ਪਹੁੰਚਾਉਣ ਲਈ ਮੋਢੇ ਨਾਲ ਮੋਢਾ ਜੋੜ ਕੇ ਯਤਨਸ਼ੀਲ ਹੋਣਾ ਚਾਹੀਦਾ ਹੈ । ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਆਪਸੀ ਧੜ੍ਹੇਬੰਦੀ ਤੋਂ ਉੱਪਰ ਉੱਠ ਕੇ, ਚੰਗਿਆਈ ਅਤੇ ਏਕਤਾ ਨਾਲ ਜੁੜਨ ਦਾ ਸੱਦਾ ਦਿੰਦੇ ਹਾਂ, ਤਾਂ ਕਿ ਸੰਯੁਕਤ ਰਾਸ਼ਟਰ ਦੇ ‘ਟਿਕਾਊ ਵਿਕਾਸ ਦੇ ਟੀਚੇ’ ਨੂੰ ਸਿਰੇ ਚੜ੍ਹਾਉਣ ਵਿੱਚ ਯੋਗਦਾਨ ਪਾਇਆ ਜਾ ਸਕੇ ।”

Trailer “Strengthening Unity, Peace & Justice”

ਸਵਾਮੀ ਅਗਨੀਵੇਸ਼, ਸਮਾਜ ਸੇਵਕ ਅਤੇ ਵਿਕਲਪਕ ਨੋਬਲ ਇਨਾਮ ਦਾ ਜੇਤੂ: “ਅਸੀਂ ਇਕ ਐਸੇ ਸੰਸਾਰ ਵਾਸਤੇ ਯਤਨਸ਼ੀਲ ਹਾਂ ਜਿਥੇ ਕਾਮੇ, ਕਿਸਾਨ, ਮਰਦ, ਔਰਤ, ਬੱਚੇ ਅਤੇ ਬੁਜ਼ੁਰਗ ਆਪਸੀ ਪਿਆਰ, ਸ਼ਾਂਤੀ ਅਤੇ ਇਜ਼ੱਤ ਨਾਲ ਰਹਿ ਸੱਕਣ । ਮੋਜੂਦਾ ਸਮੇਂ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ, ਅਤਿਵਾਦ ਅਤੇ ਹਿੰਸਾ, ਅਨਿਆਂ, ਭ੍ਰਿਸ਼ਟਾਚਾਰ, ਸ਼ੋਸ਼ਣ ਅਤੇ ਧਰਮ ਦੀ ਸੰਪ੍ਰਦਾਇਕਤਾ ਵਾਸਤੇ ਦੁਰਵਰਤੋਂ ਦੀ ਭਿਆਨਕ ਪ੍ਰਿਸ਼ਠਭੂਮੀ ਵਿੱਚ ਪਿਆਰ, ਨਿਆਂ ਅਤੇ ਏਕਤਾ ਦਾ ਸੁਨੇਹਾ ਸਮੇਂ ਦੇ ਸਰਵਉਚ ਮੰਗ ਹੈ ।”

ਡਾ. ਐਮ ਡੀ ਥਾੱਮਸ, ਨਿਰਦੇਸ਼ਕ, ਇੰਸਟੀਚਿਊਟ ਆਫ਼ ਹਾਰਮੋਨੀ ਐਂਡ ਪੀਸ ਸਟਡੀਜ, ਨਵੀਂ ਦਿੱਲੀ: “ਏਕਤਾ, ਨਿਆਂ ਅਤੇ ਸ਼ਾਂਤੀ, ਇੱਕ ਤੰਦਰੁਸਤ ਅਤੇ ਆਪਸ ਵਿੱਚ ਤਾਲਮੇਲ ਵਾਲੇ ਸਮਾਜ ਦੇ, ਤਿੰਨ ਜਰੂਰੀ ਥੰਮ੍ਹ ਹਨ । ਏਕਤਾ ਵਧਾਉਣ ਦਾ ਅਰਥ ਹੈ ਕਿ ਕਿਸੇ ਇੱਕ ਬੰਦੇ ਜਾਂ ਸਮੂਹ ਉੱਪਰ, ਸਿੱਧੇ ਜਾਂ ਅਸਿੱਧੇ ਤੌਰ ‘ਤੇ, ਜਬਰਦਸਤੀ ਥੋਪੀ ਜਾ ਰਹੀ ਸਭਿਆਚਾਰਕ ਇੱਕਸਾਰਤਾ ਅਤੇ ਜੀਵਨ ਜਾਂਚ ਦਾ ਡਟ ਕੇ ਵਿਰੋਧ ਕੀਤਾ ਜਾਵੇ । ਨਿਆਂ ਇਸ ਗੱਲ ਉੱਤੇ ਵਧੇਰੇ ਜੋਰ ਦਿੰਦਾ ਹੈ ਕਿ ਸੰਵਿਧਾਨ ਦੀਆਂ ਧਰਮ ਨਿਰਪੱਖ ਕਦਰਾਂ ਕੀਮਤਾਂ ਨੂੰ ਦ੍ਰਿੜ੍ਹਤਾ ਨਾਲ ਲਾਗੂ ਕੀਤਾ ਜਾਵੇ,ਘੱਟ ਗਿਣਤੀਆਂ ਦੀ ਸੁਰੱਖਿਆ ਹੋਵੇ ਅਤੇ ਨਿਆਂ ਪ੍ਰਣਾਲੀ ਸਭ ਉੱਤੇ ਸਾਮਾਨ ਰੂਪ ਵਿੱਚ ਲਾਗੂ ਹੋਵੇ । ਇਸ ਤਰਾਂ ਦੀ ਵਿਧੀਪੂਰਵਕ ਦ੍ਰਿੜ੍ਹਤਾ ਸੁਨਿਸਚਿਤ ਕਰੇਗੀ ਕਿ ਹਰ ਮਨੁੱਖ ਅਤੇ ਸਮਾਜ, ਭਾਵੇਂ ਛੋਟਾ ਜਾਂ ਵੱਡਾ, ਆਪਣੀ ਆਜ਼ਾਦੀ ਅਤੇ ਅਧਿਕਾਰਾਂ ਦਾ ਇਸਤੇਮਾਲ ਕਰ ਸਕਦਾ ਹੈ । ਸ਼ਾਂਤੀ ਦੀ ਬਹਾਲੀ ਦਾ ਇੱਕੋ ਇੱਕ ਤਰੀਕਾ ਇਹ ਹੈ ਕਿ ਹਰ ਪ੍ਰਕਾਰ ਦੇ ਭੇਦਭਾਵ ਅਤੇ ਪਾੜੇ ਦੇ ਖਿਲਾਫ਼ ਲਗਾਤਾਰ ਸੰਘਰਸ਼ ਚਲਾਇਆ ਜਾਵੇ । ਇਸਦੇ ਨਾਲ, ਸ਼ਾਂਤੀ ਦੀ ਬਹਾਲੀ ਵਾਸਤੇ ਇੱਕ ਮੁੱਢਲੀ ਸ਼ਰਤ ਇਹ ਹੈ ਕਿ ਸਾਨੂੰ ਭਾਰਤ ਅਤੇ ਦੁਨੀਆਂ ਦੀਆਂ ਸਾਰੇ ਧਰਮਾਂ ਵਿੱਚ, ਉੱਚੀ ਸੁੱਚੀ ਮੱਤ ਵਾਲੇ ਲੋਕਾਂ ਦੇ ਨਾਲ ਰਲ ਕੇ, ਆਪ ਏਕਤਾ ਅਤੇ ਨਿਆਂ ਦਾ ਝੰਡਾਬਰਦਾਰ ਬਣਨਾ ਪਵੇਗਾ । ਕੇਵਲ ਸਮਾਜਿਕ ਏਕਤਾ ਅਤੇ ਨਿਆਂ ਹੀ ਭਾਰਤ ਨੂੰ ਇੱਕ ਅਸਲੀ ਰਾਸ਼ਟਰ ਦਾ ਦਰਜਾ ਦਿਵਾ ਸਕਦੇ ਹਨ । ਇਮਾਨਦਾਰੀ ਅਤੇ ਏਕਤਾ ਹੀ ਟਿਕਾਊ ਵਿਕਾਸ ਅਤੇ ਸਰਬੱਤ ਦਾ ਭਲਾ ਸੁਨਿਸਚਿਤ ਕਰ ਸਕਦੇ ਹਨ ।

ਮਹਿਮੂਦ ਪਰਾਚਾ, ਸੀਨੀਅਰ ਐਡਵੋਕੇਟ ਸੁਪ੍ਰੀਮ ਕੋਰਟ ਨਵੀਂ ਦਿੱਲੀ ਅਤੇ ਪਰੈਜ਼ੀਡੈਂਟ ਦੱਖਣੀ ਏਸ਼ੀਆ ਘੱਟਗਿਣਤੀ ਵਕੀਲ ਆਯੋਗ: “ਹਰ ਮਨੁੱਖ ਇਸ ਧਰਤੀ ਦਾ ਨਾਗਰਿਕ ਹੈ । ਇਸ ਕਰਕੇ ਧਰਤੀ ਮਾਤਾ ਜੋ ਕੁਦਰਤੀ ਸੋਮੇਂ ਸਾਨੂੰ ਦਿੰਦੀ ਹੈ ਓਹਨਾਂ ਦੇ ਸਾੰਭ ਸੰਭਾਲ ਦੀ ਜਿੰਮੇਵਾਰੀ ਸਾਰੇ ਲੋਕਾਂ ਦੀ ਸਾਂਝੀ ਹੈ ਚਾਹੇ ਓਹ ਭਾਰਤ ਦੇ ਵਾਸੀ ਹੋਣ ਜਾਂ ਸੰਸਾਰ ਦੇ ਕਿਸੇ ਭੀ ਹੋਰ ਖਿੱਤੇ ਦੇ । ਮਨੁੱਖ ਇੱਕੋ ਇਕ ਐਸੀ ਜਾਤੀ ਹੈ, ਜਿਸ ਵਿੱਚ ਸਮਾਜ ਨੂੰ ਚੰਗੀ ਸੇਧ ਦੇਣ ਅਤੇ ਕੁਦਰਤੀ ਸੋਮਿਆਂ ਨੂੰ ਸੰਭਾਲਣ ਲਈ ਆਪਣੀ ਅਕਲ ਦੀ ਵਰਤੋਂ ਕਰਨ ਦੀ ਸਮਰੱਥਾ ਹੈ, ਇਸ ਕਰਕੇ ਇਹ ਜਿੰਮੇਵਾਰੀ ਖਾਸ ਕਰਕੇ ਸਾਡੇ ਮੋਢਿਆਂ ਉੱਤੇ ਹੈ ਕਿ ਅਸੀਂ ਕੁਦਰਤੀ ਸੋਮਿਆਂ ਦੀ ਵਰਤੋਂ ਅਤੇ ਸੰਭਾਲ ਕਰਦੇ ਹੋਏ ਇਸ ਗੱਲ ਦਾ ਧਿਆਨ ਰਖੀਏ ਕਿ ਜੋ ਜੀਵ ਇਨਾਂ ਸੋਮਿਆਂ ਉੱਤੇ ਨਿਰਭਰ ਹਨ, ਓਹ ਸੁੱਖ ਸ਼ਾਂਤੀ ਨਾਲ ਇਕੱਠੇ ਰਹਿ ਸਕਣ । ਆਓ ਅਸੀਂ ਆਪਣੇ ਫਰਜ਼ ਨੂੰ ਨਿਤਾਪ੍ਰਤੀ ਚੇਤੇ ਰਖਦੇ ਹੋਏ, ਸੱਚੇ ਗਿਆਨ ਦੀ ਸੇਧ ਨੂੰ, ਧਰਤੀ ਵਲੋਂ ਮਿਲੇ ਬਹੁਮੁੱਲੀ ਕੁਦਰਤੀ ਖ਼ਜ਼ਾਨੇ ਦੀ ਸੰਭਾਲ ਵਾਸਤੇ ਵਰਤੀਏ ।”

ਮੌਲਾਨਾ ਮੁਹੱਮਦ ਅਜ਼ਾਜ਼ੁਰ ਰਹਿਮਾਨ ਸ਼ਾਹੀਨ ਕਾਸਮੀ, ਜਨਰਲ ਸਕੱਤਰ ਵਿਸ਼ਵ ਸ਼ਾਂਤੀ ਸੰਸਥਾ: “ਧਰਮ ਦਾ ਨਿਸ਼ਾਨਾ ਏਕਤਾ ਹੈ ਅਤੇ ਜੋ ਲੋਕ ਸ਼ਾਂਤੀ ਅਤੇ ਏਕਤਾ ਵਾਸਤੇ ਕੰਮ ਕਰ ਰਹੇ ਹਨ, ਉਨਾਂ ਦੇ ਆਪਸੀ ਸਹਿਯੋਗ ਦੇ ਵਧੇਰੇ ਲੋੜ ਹੈ । ਆਮ ਦੇਖਣ ਵਿੱਚ ਆਉਂਦਾ ਹੈ ਕਿ ਅਸੀਂ ਕਈ ਤਰਾਂ ਨਾਲ ਵੰਡੇ ਹੋਏ ਹਾਂ । ਅਕਸਰ ਜਾਣਕਾਰੀ ਦੀ ਘਾਟ ਕਾਰਣ ਧਰਮ ਬਾਰੇ ਗਲਤਫ਼ਹਮੀ ਪੈਦਾ ਹੋ ਜਾਂਦੀ ਹੈ ਅਤੇ ਇਸਤੋਂ ਵੀ ਵਧੇਰੇ ਧਰਮ ਦੀ ਮਾੜੀ ਦੁਰਵਰਤੋਂ ਆਪਸੀ ਵੈਰ ਵਿਰੋਧ ਅਤੇ ਹਿੰਸਾ ਵਾਸਤੇ ਕੀਤੀ ਜਾਂਦੀ ਹੈ । ਸਮੇਂ ਦੀ ਪੁਰਜ਼ੋਰ ਮੰਗ ਹੈ ਕਿ ਅਸੀਂ ਸਾਰੇ ਇਕੱਠੇ ਹੋਕੇ ਹਰ ਤਰਾਂ ਦੇ ਸਮਾਜਿਕ ਅਨਿਆਂ ਅਤੇ ਧਰਮ ਦੀ ਦੁਰਵਰਤੋਂ ਦੇ ਖਿਲਾਫ਼ ਲਾਮਬੰਦ ਹੋਈਏ । ਅਗਰ ਅਸੀਂ ਪਰਮੇਸਰੁ ਦੇ ਹੁਕਮ ਵਿੱਚ ਤੁਰਾਂਗੇ, ਸੰਸਾਰ ਵਿੱਚ ਏਕਤਾ ਅਤੇ ਸ਼ਾਂਤੀ ਆਪਣੇ ਆਪ ਬਹਾਲ ਹੋ ਜਾਵੇਗੀ ।”

ਪ੍ਰੋ. ਡਾ. ਰੌਣਕੀ ਰਾਮ, ਪੰਜਾਬ ਯੂਨੀਵਰਸਿਟੀ ਚੰੜੀਗੜ੍ਹ: “ਸ਼ਾਂਤੀ ਅਤੇ ਨਿਆਂ ਦੇ ਸਵਾਲ ਦਾ ਗੂਹੜਾ ਸੰਬੰਧ ਜਮੀਨੀ ਪੱਧਰ ਉੱਤੇ ਲੋਕਾਂ ਦੇ ਸਸ਼ਕਤੀਕਰਣ ਨਾਲ ਸੰਬੰਧਿਤ ਹੈ ਤਾਂ ਕਿ ਓਹ ਅਪਣੀ ਪ੍ਰਤਿਭਾ ਦਾ ਪੂਰਾ ਲਾਭ ਲੈ ਸਕਣ । ਹੁਨਰ ਦੇ ਹੁੰਦਿਆਂ ਭੀ ਪ੍ਰਾਪਤੀ ਦੀ ਸੰਭਾਵਨਾ ਅਤੇ ਵਾਸਤਵਿਕਤਾ ਦਾ ਪਾੜਾ ਸਮਾਜਿਕ ਅਨਿਆਂ ਅਤੇ ਗੈਰ ਬਰਾਬਰੀ ਨੂੰ ਬੇਪਰਦਾ ਕਰਦਾ ਹੈ । ਇਸ ਮੌਕੇ ਉੱਤੇ ਧਰਮ ਇਕ ਸਕਾਰਾਤਮਕ ਕਿਰਦਾਰ ਨਿਭਾ ਸਕਦਾ ਹੈ, ਪਰ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਧਰਮ ਅਤੇ ਧਾਰਮਿਕ ਸੰਸਥਾਵਾਂ ਉੱਤੇ ਐਸੇ ਲੋਕ ਭਾਰੂ ਹੋ ਜਾਂਦੇ ਹਨ, ਜੋ ਅਪਨੇ ਨਿਜੀ ਅਤੇ ਰਾਜਨੀਤਿਕ ਫਾਇਦੇ ਵਾਸਤੇ ਧਰਮ ਨੂੰ ਝਗੜੇ ਅਤੇ ਸੰਪ੍ਰਦਾਇਕ ਹਿੰਸਾ ਵਿੱਚ ਵਰਤਦੇ ਹਨ । ਇਸ ਕਰਕੇ ਨਿਆਂ ਅਤੇ ਸ਼ਾਂਤੀ ਸਥਾਪਿਤ ਕਰਨ ਵਾਲੇ ਇਕ ਐਸੇ ਏਕੀਕ੍ਰਤ ਦ੍ਰਿਸ਼ਟੀਕੋਣ ਦੀ ਖਾਸ ਲੋੜ ਹੈ, ਜਿਥੇ ਕਿ ਇੱਕ ਐਸਾ ਆਧਾਰਭੂਤ ਢਾਂਚਾ ਮੁਹਇਆ ਕਰਾਇਆ ਜਾ ਸਕੇ, ਜਿਸ ਅੰਦਰ ਸਭ ਲੋਕ ਬਿਨਾਂ ਕਿਸੇ ਨੂੰ ਅਣਦੇਖਾ ਕੀਤੇ, ਆਪਣੀ ਪ੍ਰਤਿਭਾਵਾਂ ਦਾ ਪਰਸਪਰ ਲਾਭ ਉਠਾ ਸਕਣ ।”

ਰਾਜਵਿੰਦਰ ਸਿੰਘ ਬੈਂਸ, ਸੀਨੀਅਰ ਐਡਵੋਕੇਟ ਮਨੁੱਖੀ ਅਧਿਕਾਰ, ਪੰਜਾਬ ਐਂਡ ਹਰਿਆਣਾ ਹਾਈ ਕੋਰਟ: “ਇੱਕ ਐਸੇ ਨਿਆਂ ਅਧਾਰਿਤ ਸਮਾਜ ਦੀ ਸਿਰਜਣਾ ਜੋ ਸ਼ਾਂਤੀ ਨਾਲ ਭਰਪੂਰ ਹੋਵੇ ਅਤੇ ਜਿਥੇ ਹਰ ਬੱਚਾ ਅਪਨੀ ਪ੍ਰਤਿਭਾ ਦੀ ਬੁਲੰਦੀਆਂ ਨੂੰ ਛੂਹ ਸਕੇ, ਇੱਕ ਐਸੇ ਸਮਾਜਿਕ ਢਾਂਚੇ ਨੂੰ ਸਥਾਪਿਤ ਕਰਨ ਦੀ ਲੋੜ ਹੈ, ਜਿਥੇ ਕਿਸੇ ਨਾਲ ਵੀ ਭੇਦਭਾਵ ਨਾ ਹੋਵੇ । ਜਿਥੇ ਹਰ ਕਿਸੇ ਨੂੰ ਰਹਿਣ ਲਈ ਸਾਫ਼ ਸੁਥਰੇ ਅਤੇ ਸੁਰਖਿਅਤ ਘਰ, ਮੁਫਤ ਜਾ ਕਿਫਾਇਤੀ ਪੜ੍ਹਾਈ ਅਤੇ ਸਿਹਤ ਬੀਮਾ ਮੁਹਇਆ ਹੋਵੇ । ਇਸ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਸਚੁ ਧਰਮ ਦੀ ਉਚੀ ਸੇਧ ਲੈਣ ਦੀ ਲੋੜ ਹੈ ।”

ਹਰਮੀਤ ਸਿੰਘ ਕਾਦੀਆਂ, ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ, ਪੰਜਾਬ: “ਕਿਸਾਨ ਕੁਦਰਤ ਨੂੰ ਧਰਮ ਦੀ ਤਰ੍ਹਾਂ ਸਤਿਕਾਰ ਕਰਦਾ ਹੈ ।
ਹਰ ਚੀਜ਼ ਜੋ ਪੈਦਾ ਹੁੰਦੀ ਹੈ ਉਹ ਕੁਦਰਤ ਦੀ ਮਿਹਰਬਾਨੀ ਨਾਲ ਵਧਦੀ ਫੁੱਲਦੀ ਹੈ । ਬੀਜ ਆਪਣੇ ਅੰਦਰ ਜੀਵਨ ਨੂੰ ਸਾਂਭ ਕੇ ਰੱਖਦਾ ਹੈ ।
ਸੱਚਾਈ ਦੇ ਮਾਰਗ ਤੋਂ ਭਟਕ ਜਾਂ ਕਰਕੇ ਅੱਜਕਲ ਅਸੀਂ ਬਹੁਤ ਸਾਰੇ ਭੈੜੇ ਬਦਲਾਵਾਂ ਨਾਲ ਜੂਝ ਰਹੇ ਹਾਂ । ਕੁਛ ਲੋਕ ਅਜਿਹੇ ਹਨ ਜਿੰਨਾ ਨੇ ਧਰਮ ਦੇ ਨਾਂ ਤੇ ਧੜੇਬੰਦੀ ਕਰਕੇ ਝਗੜੇ ਸ਼ੁਰੂ ਕੀਤੇ ਅਤੇ ਇਨ੍ਹਾਂ ਝਗੜਿਆਂ ਦੇ ਸਿੱਟੇ ਵਜੋਂ ਧਰਮਾਂ ਦੇ ਨਾਮ ਉੱਪਰ ਮੁਲਕਾਂ ਦੀ ਵੰਡ ਹੋਈ । ਅਸਲ ਵਿਚ ਧਰਮ ਏਕਤਾ ਅਤੇ ਸ਼ਾਂਤੀ ਦਾ ਸਬਕ ਸਿਖਾਉਂਦਾ ਹੈ । ਇਹ ਸ਼ਾਂਤੀ ਦੋਵੇ ਪ੍ਰਕਾਰ ਦੀ ਹੈ, ਨਿਜ ਪੱਧਰ ਤੇ ਮਾਨਸਿਕ ਸ਼ਾਂਤੀ ਅਤੇ ਸੰਸਾਰ ਪੱਧਰ ਤੇ ਭਾਈਚਾਰੇ ਨਾਲ ਜਿਉਣ ਲਈ । ਪਰ ਅਸੀਂ ਇਹ ਸਬਕ ਸੁਣਨ ਨੂੰ ਤਿਆਰ ਨਹੀਂ । ਸਾਡੀਆਂ ਅੰਤਹੀਣ ਇੱਛਾਵਾਂ ਸਾਡੇ ਮਨ ਅਤੇ ਸਮਾਜ ਅੰਦਰ ਸਦਾ ਘਮਸਾਨ ਮਚਾਈ ਰੱਖਦੀਆਂ ਹਨ ਅਤੇ ਇੰਨਾ ਕਰਕੇ ਵਾਤਾਵਰਨ ਦਾ ਬਹੁਤ ਘਾਣ ਹੋਇਆ ਹੈ । ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਇਕੱਠੇ ਹੋਈਏ ਤਾਂ ਜੋ ਅਸੀਂ ਸ਼ਾਂਤੀ ਨਾਲ ਰਹਿੰਦੇ ਹੋਏ ਸਮਾਜ ਨੂੰ ਕੁਦਰਤੀ ਤੇ ਰੋਗ ਰਹਿਤ ਭੋਜਨ ਪ੍ਰਦਾਨ ਕਰ ਸਕੀਏ । ਹੁਣ ਹਰ ਉਸ ਚੀਜ਼ ਨੂੰ ਤਿਆਗਣ ਦਾ ਵੇਲਾ ਆ ਗਿਆ ਹੈ ਜਿਸ ਨਾਲ ਸਾਡੇ ਅਤੇ ਸਮਾਜ ਉੱਤੇ ਦੁਸ਼ਪ੍ਰਭਾਵ ਪੈਂਦਾ ਹੈ ।”

ਪਿਛੋਕੜ

ਸਚੁ ਖੋਜ ਅਕੈਡਮੀ ਇਕ ਗੈਰ ਸਰਕਾਰੀ ਸੰਸਥਾ ਹੈ, ਜੋ ਗੁਰਮਤਿ ਦੇ ਗਿਆਨ ਦੀ ਰੋਸ਼ਨੀ ਵਿੱਚ ਸਿੱਖੀ ਦੀ ਮੌਲਿਕ ਜਾਣਕਾਰੀ ਦੇਣ ਦੇ ਨਾਲ ਨਾਲ ਪੂਰੇ ਸੰਸਾਰ ਵਿੱਚ ਏਕਤਾ, ਸ਼ਾਂਤੀ, ਮਨੁੱਖੀ ਅਧਿਆਕਾਰਾਂ, ਨਿਆਂ ਅਤੇ ਕੁਦਰਤੀ ਸੋਮਿਆਂ ਦੀ ਸੁਰਖਿਆ ਕਰਨ ਲਈ ਧਰਮ ਦੀ ਜਿੰਮੇਵਾਰੀ ਅਤੇ ਝੰਡਾ ਬਰਦਾਰੀ ਬਾਰੇ ਜਾਗਰੂਕਤਾ ਲਈ ਵਚਨਬੱਧ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਉਨਾਂ ਵਲੋਂ ਕੀਤੀ ਗਈ ਹਜ਼ਾਰਾਂ ਘੰਟੇ ਦੀ ਗੁਰਬਾਣੀ ਵਿਆਖਿਆ, ਯੂ ਟ੍ਯੂਬ ਉੱਤੇ ਪ੍ਰਸਾਰਿਤ ਕੀਤੀ ਗਈ ਹੈ ਅਤੇ ਅੱਜ ਵੀ ਦੇਖੀ ਸੁਣੀ ਜਾ ਸਕਦੀ ਹੈ । ਧਰਮ ਸਿੰਘ ਨਿਹੰਗ ਸਿੰਘ ਜੀ ਨੇ ਵੱਖ ਵੱਖ ਵਿਸ਼ਿਆਂ ਉਤੇ ਲੇਖ ਲਿਖੇ ਹਨ | ਉਹ “ਧਰਮ ਜਰੂਰੀ ਹੈ – ਭਵਿਖ ਦੀਆਂ ਚੁਣੋਤੀਆਂ ਉਤੇ ਪੁਨਰਵਿਚਾਰ” ਸੰਗੋਸ਼ਠੀ ਦੇ ਪਹਿਲੇ ਅਤੇ ਮੁੱਖ ਬੁਲਾਰੇ ਸਨ । ਇਹ ਸੰਗੋਸ਼ਠੀ ੨੦੧੫ ਵਿੱਚ ਜਰਮਨੀ ਦੀ ਫੈਡਰਲ ਮਿਨਿਸਟਰੀ ਫ਼ੋਰ ਇਕੋਨੋਮਿਕ ਡੀਵੈਲਪਮੈਂਟ (ਬੀ ਐਮ ਜ਼ੈਡ) ਵਲੋਂ ਆਯੋਜਿਤ ਗਈ ਸੀ । ਸਾਲ ੨੦੧੬ ਵਿੱਚ, ਧਰਮ ਸਿੰਘ ਨਿਹੰਗ ਸਿੰਘ “ਵਾਈਸਿਸ ਫ੍ਰਾਮ ਰਿਲੀਜਨ ਓਨ ਸਸਟੇਨੇਬਲ ਡੀਵੈਲਪਮੈਂਟ” ਸਿਰਲੇਖ ਹੇਠਛਪੀ ਕਿਤਾਬ ਦੇ ਲਿਖਾਰੀਆਂ ਵਿੱਚੋਂ ਇੱਕ ਸਨ । ਇਹ ਕਿਤਾਬ ੨੦੧੬ ਦੀਆਂ ਗਰਮੀਆਂ ਵਿੱਚ ਹੋਈਆਂ ਸੰਯੁਕਤ ਰਾਸਟਰ ਦੀਆਂ ਟਿਕਾਉ ਵਿਕਾਸ ਅਤੇ ਧਰਮ ਦੇ ਸੰਬੰਧ ਬਾਰੇ ਹੋਈਆਂ ਸਲਾਹ ਬੈਠਕਾਂ ਦਾ ਨਤੀਜਾ ਸੀ ।

ਸੰਪਰਕ

ਵਧੇਰੇ ਜਾਣਕਾਰੀ ਵਾਸਤੇ ਸਚੁ ਖੋਜ ਅਕੈਡਮੀ ਨਾਲ ਸੰਪਰਕ ਕਰੋ:

ਫੋਨ: ੯੮੭੮੩੧੪੭੦੦, 9878314700

www.sachkhojacademy.wordpress.com

Advertisement
Categories ਖਬਰਾਂ, ਗੁਰਮਤਿ ਵਿਚਾਰTags , , , , , , , , , , , , , , , , , , , ,

Leave a Reply

Please log in using one of these methods to post your comment:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

This site uses Akismet to reduce spam. Learn how your comment data is processed.

%d bloggers like this:
search previous next tag category expand menu location phone mail time cart zoom edit close