ਮੈਂ ਜਿੰਨੀ ਵਾਰ ਵੀ ਸਚੁ ਖੋਜ ਅਕੈਡਮੀ ਵੱਲੋਂ ਕਰੀ ਗਈ ਆਦਿ ਗ੍ਰੰਥ ਅਤੇ ਦਸਮ ਗ੍ਰੰਥ ਦੀ ਵਿਆਖਿਆ ਸੁਣਦਾ ਹਾਂ, ਮੈਨੂੰ ਨਵਾਂ ਸਿੱਖਣ ਨੂੰ ਮਿਲਦਾ ਹੈ

ਮੈਂ ਲੱਗਭਗ ਅੱਠ-ਨੌਂ ਮਹੀਨਿਆਂ ਤੋਂ ਇੰਟਰਨੈੱਟ (ਯੂ ਟਿਊਬ) ਦੇ ਰਾਹੀਂ ਸਚੁ ਖੋਜ ਅਕੈਡਮੀ ਨਾਲ ਜੁੜਿਆ ਹੋਇਆ ਹਾਂ । ਮੈਂ ਜਿੰਨੀ ਵਾਰ ਵੀ ਸਚੁ ਖੋਜ ਅਕੈਡਮੀ ਵੱਲੋਂ ਕਰੀ ਗਈ ਆਦਿ ਗ੍ਰੰਥ ਅਤੇ ਦਸਮ ਗ੍ਰੰਥ ਦੀ ਵਿਆਖਿਆ ਸੁਣਦਾ ਹਾਂ, ਮੈਨੂੰ ਨਵਾਂ ਸਿੱਖਣ ਨੂੰ ਮਿਲਦਾ ਹੈ । ਗੁਰਬਾਣੀ ਵਿਆਖਿਆ ਸੁਣਦੇ ਮੈਨੂੰ ਲੱਗਭਗ ਦੋ ਸਾਲ ਹੋ ਗਏ ਹਨ, ਪਰ ਕੋਈ ਟੀਕਾ, ਆਡੀਓ ਵਿਆਖਿਆ ਇੰਟਰਨੈੱਟ, ਹੋਰ ਟੀਕਾਕਾਰ ਸਪੱਸ਼ਟ ਨਹੀਂ ਕਰ ਰਹੇ ਸੀ ਟੌਪਿਕ ਬਾਰੇ । ਜਦੋਂ ਦਾ ਮੈਂ ਸਚੁ ਖੋਜ ਅਕੈਡਮੀ ਨਾਲ ਜੁੜਿਆ ਹਾਂ, ਉਦੋਂ ਦਾ ਜੋ ਮੈਂ ਪਹਿਲਾਂ ਪੜ੍ਹਿਆ ਸੀ, ਸਪੱਸ਼ਟ ਹੋਇਆ ਹੈ । ਜੇ ਕੋਈ ਸਮੱਸਿਆ ਹੁੰਦੀ ਹੈ, ਤਾਂ ਮੈਂ ਧਰਮ ਸਿੰਘ ਨਿਹੰਗ ਸਿੰਘ ਜੀ ਜਾਂ ਹੋਰ ਸਚੁ ਖੋਜ ਅਕੈਡਮੀ ਦੇ ਸਿਖਿਆਰਥੀਆਂ ਰਾਹੀਂ ਸਪੱਸ਼ਟ ਕਰ ਲੈਂਦਾ ਹਾਂ । ਮੇਰੇ ਹੋਰ ਵੀ ਮਿੱਤਰ ਇਸ ਅਕੈਡਮੀ ਨਾਲ ਜੁੜੇ ਹੋਏ ਹਨ । ਮੈਂ ਸਚੁ ਖੋਜ ਅਕੈਡਮੀ ਦਾ ਬਹੁਤ-ਬਹੁਤ ਧੰਨਵਾਦੀ ਹਾਂ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥

ਮੱਖਣ ਸਿੰਘ ਬਹਾਦੁਰਗੜ੍ਹ, ਦਿੱਲੀ, ਇੰਡੀਆ

Advertisements
search previous next tag category expand menu location phone mail time cart zoom edit close