ਮੈਂ ਟਕਸਾਲ ਨਾਲ ਜੁੜਿਅਾ ਹੋੲਿਅਾ ਸੀ, ਵੀਚਾਰ ਸੁਣ ਤਾਂ ਧਰਮ ਸਿੰਘ ਨਿਹੰਗ ਸਿੰਘ ਦੀਅਾਂ ਗਲਤੀਅਾਂ ਕੱਢਣ ਲੲੀ ਰਿਹਾ ਸੀ, ਪਰ ਮੈਨੂੁੰ ਸੁਣ ਕੇ ਅਾਪਣੀਅਾਂ ਹੀ ਗਲਤੀਅਾਂ ਦਿਸਣ ਲੱਗ ਪੲੀਅਾਂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

ਮੈਂ ਟਕਸਾਲ ਦੀ ਵਿਚਾਰਧਾਰਾ ਨਾਲ ਜੁੜਿਅਾ ਹੋੲਿਅਾ ਸੀ। ਮੈੰ ਸਮਝਦਾ ਸੀ ਕਿ ਸਾਰੀ ਗੁਰਮਤਿ ਟਕਸਾਲ ਵਾਲਿਅਾਂ ਕੋਲ ਹੀ ਹੈ। ਮੈਂ ਪਿਛਲੇ ੧੦ ਸਾਲਾਂ ਤੋਂ ਗੁਰਬਾਣੀ ਪੜੀ ਜਾ ਰਿਹਾ ਸੀ ਅਤੇ ਵਾਹਿਗੁਰੂ-ਵਾਹਿਗੁਰੂ ਦਾ ਸਿਮਰਨ ਵੀ ਕਰਦਾ ਰਹਿੰਦਾ ਸੀ, ਪਰ ਪ੍ਰਾਪਤੀ ਕੁਝ ਵੀ ਨਹੀਂ ਹੋੲੀ।

ਮੈਂ ਬਾਪੂ ਧਰਮ ਸਿੰਘ ਨਿਹੰਗ ਸਿੰਘ ਜੀ ਨੂੰ ਅੱਜ ਤੋਂ ਚਾਰ ਮਹੀਨੇ ਪਹਿਲਾਂ ਸੁਣਿਅਾ ਸੀ ਅਤੇ ਬਾਪੂ ਜੀ ਕਹਿ ਰਹੇ ਸੀ, ਬੀਬੀਅਾਂ ਨੂੰ ਪਾਹੁਲ ਦੇਣ ਦੀ ਕੋੲੀ  ਲੋੜ ਨਹੀਂ, ਤੇ ਬੰਦੇ ਬਹਾਦਰ ਵਾਲੀ ਵੀਡਿੳੁ ਸੁਣੀ ਤਾਂ ਮੇਰੇ ਦਿਲ ਵਿੱਚ ਆਇਆ ਕਿ ੲਿਹ ਧਰਮ ਸਿੰਘ ਕੀ ਬਕਵਾਸ ਕਰ ਰਿਹਾ ਹੈ! ਮੈੰ ਫੇਸਬੁੱਕ ਉੱਤੇ ਅਕਸਰ ਮਿਸ਼ਨਰੀਅਾਂ ਦੇ ਪ੍ਰਚਾਰਕ ਜਿਵੇ ਧੂੰਦੇ, ਘੱਗੇ ਵਗੈਰਾ ਦੇ ਖਿਲਾਫ਼ ਪੋਸਟਾਂ ਲਿਖਦਾ ਰਹਿੰਦਾ ਸੀ, ਤਾਂ ਮੈਂ ਸੋਚਿਅਾ ਕਿ ਧਰਮ ਸਿੰਘ ਦੀਅਾਂ ਹੋਰ ਰਿਕੌਰਡਿਗਾਂ ਸੁਣ ਕੇ ੲਿਹਨਾਂ ਦੀਅਾਂ ਗੁਰਮੱਤ ਵਿੱਚੋਂ ਗਲਤੀਅਾਂ ਕੱਢਕੇ ਪੋਸਟ ਪਾ ਕੇ ਭੇਦ ਖੋਲਾਂਗਾ ਅਤੇ ਮੈਂ ਕੁਝ ਕੁ ਪੋਸਟਾਂ ਬਾਪੂ ਜੀ ਦੇ ਬਰਖਿਲਾਫ ਲਿਖੀਅਾਂ ਵੀ ਸਨ।

ਪਰ ਫਿਰ ੲਿੱਕ ਦਿਨ ਗੁਰਜੀਤ ਸਿੰਘ ਚੌਹਲਾ ਸਾਹਿਬ ਮੇਰੇ ਕੋਲ ਅਾੲਿਅਾ ਤਾਂ ਉਸ ਕੋਲੋਂ ਬਾਪੂ ਦੀਅਾਂ ਹੋਰ ਰਿਕੌਰਡਿਗਾਂ ਸੁਣੀਅਾਂ। ਫਿਰ ਮੈਂ ਕਿਹਾ ਕਿ ਮੈਨੂੰ ਹੋਰ ਰਿਕੌਰਡਿਗਾਂ ਦਿੳੁ ਤਾਂ ਗੁਰਜੀਤ ਸਿੰਘ ਨੇ ਮੈਨੂੰ ਗਾੳੁੜੀ ਬਾਵਨ ਅੱਖਰੀ ਦੀ ਵੀਚਾਰ ਭੇਜ ਦਿੱਤੀ। ਮੈਂ ਵੀਚਾਰ ਸੁਣ ਤਾਂ ਬਾਪੂ ਜੀ ਦੀਅਾਂ ਗਲਤੀਅਾਂ ਕੱਢਣ ਲੲੀ ਰਿਹਾ ਸੀ, ਪਰ ਮੈਨੂੁੰ ਵੀਚਾਰ ਸੁਣ ਕੇ ਅਾਪਣੀਅਾਂ ਹੀ ਗਲਤੀਅਾਂ ਦਿਸਣ ਲੱਗ ਪੲੀਅਾਂ। ਫਿਰ ਮੈਂ ਦੋ ਵਾਰ ਗਾੳੁੜੀ ਬਾਵਨ ਅੱਖਰੀ ਸੁਣੀ ਤਾਂ ਬਹੁਤ ਕੁਝ ਸਪੱਸ਼ਟ ਹੋ ਗਿਅਾ।

ਪਹਿਲਾਂ ਮੈਨੂੰ ਅਾਪਣੇ ਬਾਰੇ ਹੀ ਗਿਅਾਨ ਨਹੀਂ ਸੀ, ਕਿ ਮੈਂ ਕੀ ਹਾਂ। ਮਨ ਕੀ ਹੈ, ਚਿੱਤ ਕੀ ਹੈ, ਅਾਤਮਾ ਕੀ ਹੈ, ਪਰਾਤਮਾ ਕੀ ਹੈ। ਕੁਝ ਵੀ ਨਹੀਂ ਸੀ ਪਤਾ। ਪਰ ਹੁਣ ਮੈਨੂੰ ਅਾਪਣਾ-ਅਾਪ ਦਿਸਣ ਲੱਗ ਪਿਅਾ ਹੈ। ੧ਓ ਕੀ ਹੈ, ਦਾਲ ਕੀ ਹੈ। ਕਾਫ਼ੀ ਕੁਝ ਸਪੱਸ਼ਟ ਹੋ ਰਿਹਾ ਹੈ। ਹੁਣ ਜਪੁ ਜੀ ਸਾਹਿਬ ਦੀ ਕਥਾ ਸੁਣ ਰਿਹਾ ਹਾਂ।

ਹੁਣ ਮੈਂਨੂੰ ਅਫਸੋਸ ਹੁੰਦਾ ਹੈ ਕਿ ਮੈਂ ਅੈਨਾ ਸਮਾਂ ਹਨੇਰੇ ਵਿੱਚ ਹੀ ਲੰਘਾ ਦਿੱਤਾ ਅਤੇ ਕੁਝ ਵੀ ਪ੍ਰਾਪਤ ਨਹੀਂ ਹੋੲਿਅਾ। ਹੁਣ ਤਿੰਨ ਮਹੀਨੇ ਵਿੱਚ ਮੈਂਨੂੰ ਜਿੰਨਾ ਗਿਅਾਨ ਹੋ ਗਿਅਾ, ੳੁਹ ੧੦ ਸਾਲ ਲਗਾ ਕੇ ਵੀ ਨਹੀਂ ਸੀ ਮਿਲਿਅਾ। ੲਿੱਕ ਕਰਾਮਾਤ ਜਿਹੀ ਲੱਗ ਰਹੀ ਹੈ। ਫਿਰ ਵੀ ਮੈਂ ਕਿਸਮਤ ਵਾਲਾ ਸੀ, ਕਿ ਮੈਂ ਸੱਚ ਨੂੰ ਸੁਣ ਲਿਅਾ ਅਤੇ ਮੰਨ ਵੀ ਲਿਅਾ, ਪਰ ਮੇਰੇ ਨਾਲ ਦੇ ਸਾਥੀ ੳੁੱਥੇ ਹੀ ਹਨ, ਜਿੱਥੇ ਪਹਿਲਾਂ ਮੈ ਖੜ੍ਹਾ ਸੀ। ਕੁਝ ਕੁ ਸੱਜਣ-ਬੇਲੀ ਨਾਰਾਜ ਵੀ ਹੋੲੇ, ਕਿ ਤੂੰ ਕੀ ਸੁਣੀ ਜਾ ਰਿਹਾ ਹੈਂਂ। ਹੁਣ ੳੁਹ ੲੀਰਖਾ ਵੀ ਕਰਨ ਲੱਗ ਪੲੇ ਹਨ, ਪਰ ਮੈਨੂੰ ੳੁਹਨਾਂ ਉੱਤੇ ਤਰਸ ਜਰੂਰ ਅਾਉੰਦਾ ਹੈ, ੳੁਹਨਾਂ ਵਾਗੂੰ ੲੀਰਖਾ ਨਹੀਂ। ਮੈਨੂੰ ਸਭ ਤੋਂ ਪਹਿਲਾਂ ੲਿਹ ਅਹਿਸਾਸ ਹੋ ਗਿਅਾ, ਕਿ ਬਾਪੂ ਜੀ ਨੂੰ ਸੁਣ ਕੇ ੲੀਰਖਾ ਤਾਂ ਚੱਲਦੀ ਬਣੀ। ਹੋਰ ਅੱਗੇ ਦਾ ਤਜਰਬਾ ਫੇਰ ਸਾਂਝਾ ਕਰਾਂਗਾਂ ਜੀ।

ਧੰਨਵਾਦ, ਮੁਹੱਬਤ ਪਾਲ ਸਿੰਘ, ਪਿੰਡ ਚੌਹਲਾ ਸਾਹਿਬ, ਜਿਲ੍ਹਾ ਤਰਨ ਤਾਰਨ

search previous next tag category expand menu location phone mail time cart zoom edit close