ਜੇ ਅਸੀਂ ਪਰਿਵਾਰ ਨਾਲ ਗੱਲ ਕਰਨੀ ਸਚੁ ਖੋਜ ਅਕੈਡਮੀ ਦੀ ਵਿਆਖਿਆ ਵਾਰੇ, ਤਾਂ ਘਰਦਿਅਾਂ ਨੇ ਕਹਿਣਾ ਕਿ ਤੁਹਾਡਾ ਦਿਮਾਗ਼ ਖਰਾਬ ਹੋ ਗਿਅਾ ਹੈ, ਪਰ ਹੌਲੀ-ਹੌਲੀ ਉਹ ਵੀ ਸਮਝਣ ਲੱਗ ਗਏ ਸਚੁ ਨੂੰ

ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ॥

ਸੁਣਿਅਾ ਸੀ ਕਿ ਸਚੁ ਸੁਣਨਾ ਬਹੁਤ ਅੌਖਾ ਹੁੰਦਾ ਹੈ, ਇਹ ਗੱਲ ੳੁਸ ਵੇਲੇ ਸਚੁ ਹੋਈ ਜਦੋਂ ਮੈਂ ਪਹਿਲੀ ਵਾਰ ਧਰਮ ਸਿੰਘ ਨਿਹੰਗ ਸਿੰਘ ਜੀ ਨੂੰ ਸੁਣਿਅਾ ।

ਗੱਲ ੳੁਸ ਵੇਲੇ ਦੀ ਹੈ ਜਦ ਜੋਗਿੰਦਰ ਸਿੰਘ ਸਪੋਕਸਮੈਨ ਅਤੇ ਕਾਲਾਅਫਗਾਨਾ ਨੇ ਦਸਮ ਗ੍ਰੰਥ ਬਾਰੇ ਬਹੁਤ ਵਾਦ-ਵਿਵਾਦ ਸ਼ੁਰੂ ਕੀਤਾ ਹੋੲਿਅਾ ਸੀ । ਮੈਂ ੳੁਸ ਵੇਲੇ ਜਰਨੈਲ ਸਿੰਘ ਭਿੰਡਰਾਂਵਾਲਿਅਾਂ ਤੋਂ ਬਹੁਤ ਜਿਅਾਦਾ ਪ੍ਰਭਾਵਿਤ ਸੀ ਅਤੇ ੳੁਹਨਾਂ ਦੇ ਜੀਵਨ ਬਾਰੇ ਲਿਖੀਅਾਂ ਕਿਤਾਬਾਂ ਬਹੁਤ ਪੜ੍ਹਦਾ ਹੁੰਦਾ ਸੀ । ਦਸਮ ਗਰੰਥ ਬਾਰੇ ਸੁਣਿਅਾ ਸੀ ਕਿ ਦਸਮ ਗ੍ਰੰਥ ਗੁਰੁ ਗੋਬਿੰਦ ਸਿੰਘ ਜੀ ਦਾ ਹੀ ਗ੍ਰੰਥ ਹੈ, ਪਰ ਦਸਮ ਗ੍ਰੰਥ ਬਾਰੇ ਜਿਅਾਦਾ ਜਾਣਕਾਰੀ ਨਹੀਂ ਸੀ ।

ਸਾਲ ੨੦੧੦ ਵਿੱਚ ਅਸੀਂ ਅਨੰਦਪੁਰ ਸਾਹਿਬ ਦੇ ਜੋੜ ਮੇਲੇ ‘ਤੇ ਗੲੇ ਹੋਏ ਸੀ, ਮੈਂ ਸੋਚਿਅਾ ਕਿ ਕਿਉਂ ਨਾਂ ਦਸਮ ਗ੍ਰੰਥ ਦੀ ਵਿਅਾਖਿਅਾ ਵਾਲੀ ਸੀਡੀ ਲਈ ਜਾਵੇ ਅਤੇ ਕੁਝ ਪਤਾ ਵੀ ਲੱਗੇ ਕਿ ਅਸਲ ਵਿੱਚ ਰੌਲਾ ਕਿਸ ਗੱਲ ਦਾ ਹੈ ? ਅੈਸਾ ਕੀ ਲਿਖਿਅਾ ਹੈ ਦਸਮ ਗ੍ਰੰਥ ਵਿੱਚ, ਜੋ ਅੈਨਾ ਰੌਲਾ ਪੈ ਰਿਹਾ ਹੈ ? ਮੈਂ ਲੱਭਦਾ ਸੀ ਭਿੰਡਰਾਂਵਾਲਿਅਾਂ ਦੀ ਕੀਤੀ ਹੋਈ ਵਿਅਾਖਿਅਾ, ਪਰ ੳੁਹ ਨਾਂ ਮਿਲੀ । ੳੁੱਥੋਂ ਇਕ ਸੀਡੀ ਮਿਲੀ, ਜਿਸ ੳੁਪਰ ਲਿਖਿਅਾ ਸੀ, ਸਵਾਲ ਜਵਾਬ ਦਸਮ ਗ੍ਰੰਥ ਵਿੱਚੋਂ, ਚੰਡੀ ਦੀ ਵਾਰ ਅਤੇ ਕੁਝ ਹੋਰ ਬਾਣੀਅਾਂ । ਕੋਈ ੳੁੱਪਰ ਫੋਟੋ ਨਹੀਂ ਲੱਗੀ ਸੀ, ਸਿਰਫ ਨਾਮ ਲਿਖਿਅਾ ਹੋੲਿਅਾ ਸੀ ਧਰਮ ਸਿੰਘ ਨਿਹੰਗ ਸਿੰਘ ।

ਅਸੀਂ ਜਦ ਘਰ ਅਾ ਕੇ ਸੁਣਨੀ ਸ਼ੁਰੂ ਕੀਤੀ ਤਾਂ ਬਹੁਤ ਕੁਝ ਅਜਿਹਾ ਕਿਹਾ ਹੋਇਅਾ ਸੀ ਜੋ ਅਸੀਂ ਪਹਿਲਾਂ ਕਦੇ ਸੁਣਿਅਾ ਹੀ ਨਹੀਂ ਸੀ । ਦਸਮ ਬਾਣੀ ਦੀ ਕਥਾ ਸੁਣਕੇ ਦਸਮ ਗ੍ਰੰਥ ਬਾਰੇ ਤਾਂ ਸਾਰੇ ਸ਼ੰਕੇ ਨਿਵਿਰਤ ਹੋੲੇ ਹੀ ਅਤੇ ਨਾਲ ਹੋਰ ਵੀ ਬਹੁਤ ਸਾਰੇ ਵਿਸ਼ੇ ਜਿਵੇਂ ਮਾਸ ਖਾਣ ਬਾਰੇ, ਵਾਹਿਗੁਰੂ-ਵਹਿਗੁਰੂ ਕਰਨ ਨਾਲ ਕੁਝ ਨਹੀਂ ਸਵਰਨਾ ਅਤੇ ਹੋਰ ਵੀ ਬਹੁਤ ਗੁਰਬਾਣੀ ਦੀਅਾਂ ਹੈਰਾਨ ਕਰਨ ਵਾਲੀਅਾਂ ਗੱਲਾਂ ਸੁਣੀਅਾਂ । ਪਹਿਲਾਂ ਤਾਂ ਬਹੁਤ ਚੁਭਦੀਅਾਂ ਰਹੀਅਾਂ, ਪਰ ਹੌਲੀ-ਹੌਲੀ ਪਤਾ ਲੱਗਾ ਕਿ ੲਿਹ ਹੀ ਗੁਰਬਾਣੀ ਦਾ ਅਸਲ ੳੁਪਦੇਸ਼ ਹੈ ।

ਅੈਨੀਅਾਂ ਡੂੰਘੀਅਾਂ ਗੱਲਾਂ ਪਹਿਲਾਂ ਕਦੇ ਕਿਸੇ ਵੀ ਵਿਅਾਖਿਅਾਕਾਰ ਕੋਲੋਂ ਨਹੀਂ ਸੁਣੀਅਾਂ ਸੀ । ਜੇ ਅਸੀਂ ਘਰ ਵਿੱਚ ਪਰਿਵਾਰ ਨਾਲ ਗੱਲ ਕਰਨੀ ਤਾਂ ਘਰਦਿਅਾਂ ਨੇ ਕਹਿਣਾ ਕਿ ਤੁਹਾਡਾ ਦਿਮਾਗ਼ ਖਰਾਬ ਹੋ ਗਿਅਾ ਹੈ, ਪਰ ਹੌਲੀ-ਹੌਲੀ ਘਰ ਵਾਲੇ ਵੀ ਸਮਝਣ ਲੱਗ ਗਏ, ਕਿਉਂਕਿ ਮੇਰੇ ਪਿਤਾ ਜੀ ਦੀ ਵੀ ਗੁਰਬਾਣੀ ਨਾਲ ਬਹੁਤ ਲਗਨ ਸੀ, ਰੋਜ ਨਿਤਨੇਮ ਕਰਦੇ ਸੀ, ਅੱਜ ੳੁਹ ਵੀ ਧਰਮ ਸਿੰਘ ਨਿਹੰਗ ਸਿੰਘ ਜੀ ਵੱਲੋਂ ਕੀਤੀ ਹੋਈ ਗੁਰਮਤਿ ਦੀ ਵਿਅਾਖਿਅਾ ਸੁਣਦੇ ਹਨ ।

ਅੱਜ ਤੱਕ ਜਿੰਨੀ ਵੀ ਸਚੁ ਖੋਜ ਅਕੈਡਮੀ ਦੀ ਵਿਅਾਖਿਅਾ ਸੁਣੀ ਹੈ, ਅਾਪਣੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲੇ ਹਨ, ਪਹਿਲਾਂ ਤਾਂ ਝੂਠੀਅਾਂ ਸਾਖੀਅਾਂ ਹੀ ਸੁਣਦੇ ਰਹੇ ਸੀ ।

ਮੈਂ ਸੋਚਦਾ ਹਾਂ ਕਿ ਬਹੁਤ ਹੀ ਵੱਡੇ ਭਾਗ ਹਨ ਸਾਡੇ ਕਿ ਪਰਮੇਸ਼ਰ ਨੇ ਧਰਮ ਸਿੰਘ ਨਿਹੰਗ ਸਿੰਘ ਜੀ ਵਰਗੇ ਗੁਰਮਤਿ ਦੀ ਸੋਝੀ ਰੱਖਣ ਵਾਲੇ ਨਾਲ ਮੁਲਾਕਾਤ ਕਰਵਾਈ ਹੈ ਅਤੇ ਗੁਰਬਾਣੀ ਦੀ ਅਸਲ ਵਿਅਾਖਿਅਾ ਦਾ ਖਜਾਨਾ ਸਾਨੂੰ ਮਿਲਿਅਾ ਹੈ । ਮੈਂ ਕਾਫੀ ਵਾਰ ਮਿਲ ਵੀ ਚੁੱਕਾ ਹਾਂ ਧਰਮ ਸਿੰਘ ਨਿਹੰਗ ਸਿੰਘ ਜੀ ਨੂੰ । ੳੁਹਨਾਂ ਦਾ ਬਹੁਤ ਹੀ ਸਾਦਾ ਜੀਵਨ ਹੈ, ੳੁਹਨਾਂ ਦੀ ਕਹਿਣੀ ਅਤੇ ਕਰਣੀ ਵਿੱਚ ਕੋੲੀ ਅੰਤਰ ਨਹੀਂ ਹੈ । ੳੁਹਨਾਂ ਦੁਅਾਰਾ ਕੀਤੀ ਗੁਰਬਾਣੀ ਦੀ ਵਿਚਾਰ ਸਦਕਾ ਅਸੀਂ ਵੀ ਅਾਪਣੇ ਮਨਾਂ ਵਿੱਚੋਂ ਵਿਕਾਰਾਂ ਵਾਲਾ ਕੂੜਾ ਹੂੰਝ ਰਹੇ ਹਾਂ ।

ਉਂਕਾਰ ਸਿੰਘ, ਪੱਖੋਕੇ, ਜਿਲਾ ਤਰਨਤਾਰਨ, ਪੰਜਾਬ, ਭਾਰਤ

Advertisements
search previous next tag category expand menu location phone mail time cart zoom edit close