ਜਦੋਂ ਤੋਂ ਅਰਥ ਬਾਬਾ ਧਰਮ ਸਿੰਘ ਨਿਹੰਗ ਸਿੰਘ ਜੀ ਤੋਂ ਗੁਰਬਾਣੀ ਵਿਚੋਂ ਗੁਰਬਾਣੀ ਅਨੁਸਾਰ ਸੁਣੇ, ਤਾਂ ਪੁਰਾਣੇ ਭੁਲੇਖੇ ਜੋ ਮਿਸ਼ਨਰੀਆਂ ਦੇ ਪਾਏ ਹੋਏ ਸੀ ਤੇ ਦੁਸਰੇਆਂ ਪ੍ਤੀ ਨਫ਼ਰਤ, ਉਹ ਦੂਰ ਹੋ ਗਏ

ਮੇਰਾ ਨਾਂ ਪਲਵਿੰਦਰ ਸਿੰਘ ਹੈ, ਮੈਂ ਨੀਲੋਂ ਪੁਲ ਕੋਲ ਰਹਿੰਦਾ ਹਾਂ। ਪਹਿਲਾਂ ਮੈਂ ਧੂੰਦਾ ਤੇ ਪੰਥਪ੍ਰੀਤ ਨੂੰ ਸੁਣਦਾ ਸੀ। ਮੈਂ ਸਮਝਦਾ ਸੀ, ਕਿ ਗੁਰਮਤਿ ਦੇ ਅਸਲੀ ਪ੍ਰਚਾਰਕ ਇਹੀ ਨੇ। ਮੈਂ ਮੜੀਆਂ, ਕਬਰਾਂ, ਫੋਟੋ ਪੂਜਣੀਆਂ ਛੱਡ ਦਿੱਤੀਆਂ। ਪਰ ਮੇਰੇ ਅੰਦਰ ਹਿੰਦੂਆਂ, ਮੁਸਲਮਾਨਾਂ, ਇਸਾਈਆਂ ਤੇ ਮੂਰਤੀ ਪੂਜਕਾਂ ਪ੍ਰਤੀ ਬਹੁਤ ਨਫਰਤ ਪੈਦਾ ਹੋ ਗਈ, ਕਿ ਸਿੱਖੀ ਦੇ ਦੁਸ਼ਮਣ ਹਨ। ਵਾਦ ਵਿਵਾਦ ‘ਚ ਪਿਆ ਹੋਇਆ ਸੀ।

ਕਰਮ ਧਰਮ ਨੂੰ ਮੰਨਦਾ ਸੀ ਪਰ ਧਰਮ ਕਰਮ ਦਾ ਪਤਾ ਨਹੀਂ ਸੀ। ਪਾਪ ਨੂੰ ਮਨਦਾ ਸੀ, ਪਰ ਮਨਸਾ ਪਾਪ ਦਾ ਪਤਾ ਨਹੀਂ ਸੀ। ਨਾਮ, ਸਿਮਰਨ, ਧਿਆਨ ਤੇ ਅਰਾਧਨਾ ਨੂੰ ਇੱਕ ਮਨਦਾ ਸੀ। ਦਾਨ-ਪੁੰਨ, ਲੇਖਾ, ਪਾਪ-ਪੁੰਨ, ਵਰਭੰਡ ਤੇ ਬ੍ਰਹਿਮੰਡ ਦਾ ਪਤਾ ਨਹੀਂ ਸੀ। ਕਰ, ਸਰਵਣ, ਚਰਨ, ਰਸਨਾ, ਹਿਰਦਾ, ਦਸਵਾਂ ਦੁਆਰ, ਤ੍ਰਿਕੁਟੀ, ਧਰਤੀ, ਪਤਾਲ, ਗਗਨ, ਅਕਾਸ਼, ਮੂਲ, ਚਾਰ ਪਦਾਰਥ, ਸਪਤ ਸ੍ਰਿੰਗ, ਹੇਮ ਕੁੰਟ, ਭਜਨ, ਕੀਰਤਨ, ਕਾਮਧੇਨ, ਕਲਪ ਬਿ੍ਛ, ਕਾਇਆ, ਮਾਇਆ, ਕਾਜ, ਦਾਲ, ਚਿੱਤ, ਮਨ, ਈੜਾ, ਪਿੰਗਲਾ, ਸੁਖਮਨਾ, ਛੇ ਘਰ, ਛੇ ਗੁਰ, ਪਗ, ਪਗਰੀ, ਧੂੜ, ਸੁਪਨਾ, ਨੀਂਦ, ਜਾਗਣਾ, ਅਮਿ੍ਤ ਵੇਲਾ, ਭਲਕੇ, ਚਾਨਣ, ਹਨੇਰਾ, ਭਰਮ, ਪੰਥ, ਖਾਲਸਾ, ਨਾਮ, ਹੁਕਮ, ਗਿਆਨ ਪਦਾਰਥ, ਸਾਹਾ, ਗੁਰ, ਗੁਰੂ, ਸਤਿਗੁਰ, ਸਤਿਗੁਰੂ, ਬ੍ਰਹਮ, ਪੂਰਨ ਬ੍ਰਹਮ, ਪਾਰ ਬ੍ਰਹਮ, ਪੋਤਾ, ਬਾਪ, ਦਾਦਾ, ਆਤਮ, ਪਰਾਤਮ, ਪ੍ਰਮੇਸ਼ਵਰ, ਬੀਠਲੁ, ਸਚੁ, ਅਲਹ, ਵਿਕਾਰ, ਜਮਦੂਤ, ਅੰਡਾ, ਅੰਡਜ, ਜੇਰਜ, ਸੇਤਜ, ਉਤਭੁਜ, ਬਗਲਾ, ਹੰਸ, ਕਿ੍ਸ਼ਨ, ਰਾਮ, ਹਰਿ, ਮਾਈ, ਮਤੀ ਦੇਵੀ, ਪਿਰ, ਲੋੜ, ਭੁੱਖ, ਤਿ੍ਸ਼ਨਾ, ਲਿਵ, ਲੇਲਾ, ਭੇਡ, ਸਾਧ, ਅਸਾਧ, ਸੰਤ, ਅਸੰਤ, ਸਿੱਖ, ਗੁਰਸਿੱਖ, ਮਨਮੁਖ, ਨਾਗਨੀ, ਮਦ, ਤ੍ਰੀਆ, ਬਿਬੇਕ, ਘਰ, ਡੇਰਾ, ਤਖਤ, ਤ੍ਰੇਤਾ, ਦੁਆਪਰ, ਕਲਜੁਗਿ, ਸਤਿਜੁਗ, ਰਚਨਹਾਰ, ਸਿਰਜਨਹਾਰ, ਅੰਨ੍ਹਾ, ਕਾਣਾ, ਸਿਆਣਾ, ਇੱਕ, ਏਕ, ਭੰਨਣਾ, ਘੜਨਾ, ਅਸਲ ਸੇਵਾ, ਫੁੱਲ, ਫਲ, ਪੇੜ, ਛੱਪੜ, ਨਦੀ, ਸਮੁੰਦਰ, ਭਗਤ, ਭਗਤੀ, ਮੁਰਦਾਰ, ਚਿੱਕੜ, ਕਮਲੀ, ਨੱਥ, ਜ਼ੰਜੀਰ, ਫਾਂਸੀ, ਬੰਧਨ, ਕੂੜ, ਜੂਠ, ਸੱਚ, ਸਾਚ, ਬਾਣੀ, ਗੁਰਬਾਣੀ, ਗੁਰੂਬਾਣੀ ਆਦਿ ਦੇ ਅਰਥ ਬਾਬਾ ਧਰਮ ਸਿੰਘ ਨਿਹੰਗ ਸਿੰਘ ਜੀ ਤੋਂ ਗੁਰਬਾਣੀ ਵਿਚੋਂ ਗੁਰਬਾਣੀ ਅਨੁਸਾਰ ਸੁਣੇ, ਤਾਂ ਪੁਰਾਣੇ ਭੁਲੇਖੇ ਜੋ ਮਿਸ਼ਨਰੀਆਂ ਦੇ ਪਾਏ ਹੋਏ ਸੀ, ਉਹ ਦੂਰ ਹੋ ਗਏ।

ਹੁਣ ਸਾਰੇ ਆਪਣੇ ਈ ਲਗਦੇ ਨੇ, ਵੈਰ ਵਿਰੋਧ, ਵਾਦ ਵਿਵਾਦ ਤੋਂ ਪਾਸੇ ਹੋ ਗਿਆ। ਚੰਗੇ ਤੇ ਇਮਾਨਦਾਰਾਂ ਦੀ ਸੰਗਤ ਚੰਗੀ ਲੱਗਣ ਲੱਗੀ ਤੇ ਝੂਠੇ ਤੇ ਬੇਈਮਾਨਾ ਤੋਂ ਦੂਰੀ ਬਣਾ ਲਈ (ਹਾਲਾਂ ਕਿ ਉਹਨਾਂ ਨਾਲ ਕੋਈ ਵੈਰ ਨਹੀਂ, ਪਰ ਸੰਗਤ ਕਰਨ ਨਾਲ ਆਪਣਾ ਈ ਜੀਵਨ ਖਰਾਬ ਹੁੰਦਾ ਹੈ)।

ਹੁਣ ਮੈਨੂੰ ਇੱਕ ਅਜੀਬ ਜਿਹਾ ਸਕੂਨ ਮਿਲਦਾ ਹੈ ਜਦ ਤੋਂ ਮੈਂ (ਤਕਰੀਬਨ ਦੋ ਸਾਲ) ਯੂ ਟਿਊਬ ਤੇ ਸਚੁ ਖੋਜ ਅਕੈਡਮੀ ਦੀ ਵਿਆਖਿਆ ਸੁਣਦਾ ਹਾਂ। ਮੇਰੇ ਜੀਵਨ ਵਿਚ ਜੋ ਬਦਲਾਅ ਆਇਆ, ਉਸ ਲਈ ਮੈਂ ਪ੍ਰਮੇਸ਼ਵਰ ਦਾ ਸ਼ੁਕਰਗੁਜ਼ਾਰ ਹਾਂ। ਕਿਉਂਕਿ ਉਸਦੀ ਕਿਰਪਾ ਹੋਈ, ਤੇ ਮੈਨੂੰ ਅਕੈਡਮੀ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ। ਹੁਣ ਕਿਸੇ ਦੀ ਕੀ ਗੱਲ ਕਰੀਏ, ਇਸ ਤਰ੍ਹਾਂ ਲਗਦਾ, ਕਿ ਅਪਣੇ ਹੀ ਔਗੁਣ ਐਨੇ ਨੇ, ਕਿ ਪਤਾ ਨਹੀਂ ਹੋਰ ਕਿੰਨੇ ਜਨਮ ਲੈਣੇ ਪੈਣ ਤਾਂ ਕਿ ਹਰਿ ਨਾ ਵਿਸਰੈ ਗਲੇ ਹੋਏ ਗੁਣ ਜੋ ਔਗੁਣ ਬਣ ਗਏ ਹਨ ਦੁਬਾਰਾ ਠੀਕ ਹੋ ਜਾਣ।

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

ਪਲਵਿੰਦਰ ਸਿੰਘ, ਨੀਲੋਂ ਪੁਲ

search previous next tag category expand menu location phone mail time cart zoom edit close