ਇੱਕ ਸੱਚ ਦੀ ਖਿੱਚ ਸੀ ਦਿਲ ਵਿੱਚ, ਜਿਹੜੀ ਇੱਥੇ ਤੱਕ ਖਿੱਚ ਲਿਆਈ

ਜਦੋਂ ਤੋਂ ਸੁਰਤ ਥੋੜ੍ਹੀ ਸੰਭਲੀ ਅਤੇ ਧਰਮ ਧਾਰਨ ਕਰਨ ਦਾ ਚਾਅ ਅੰਦਰ ਪੈਦਾ ਹੋਇਆ, ਉਦੋਂ ਤੋਂ ਹੀ ਜੋ ਅਤੇ ਜਿੰਨਾ ਕੁ ਪਤਾ ਲੱਗਦਾ ਸੀ, ਉਸ ਉੱਪਰ ਵਿਸ਼ਵਾਸ ਕਰ ਕੇ ਤੁਰਨ ਲੱਗ ਜਾਂਦਾ ਸੀ । ਜੋ ਪ੍ਰਚੱਲਤ ਕੰਮ ਕਰਦੇ ਸੀ ਬਾਕੀ ਲੋਕ, ਓਹੀ ਸ਼ਰਧਾ ਵੱਸ ਹੋ ਕੇ ਕਰੀ ਜਾਣੇ, ਪਰ ਅੰਦਰ ਇੱਕ ਤਰ੍ਹਾਂ ਦਾ ਸਵਾਲ ਉੱਠਦਾ ਰਹਿੰਦਾ ਸੀ ਕਿ ਕੀ ਸੱਚੀਂ ਇਹਦਾ ਕੋਈ ਫਾਇਦਾ ਵੀ ਹੋਊਗਾ ?

ਮੱਤ ਨਿਆਣੀ ਸੀ, ਪਰ ਜਿਵੇਂ-ਜਿਵੇਂ ਝੂਠ ਦਾ ਪਤਾ ਲੱਗਦਾ ਸੀ, ਜੀਅ ਕਰਦਾ ਸੀ ਇਹਨੂੰ ਛੱਡ ਦੇ, ਕੋਈ ਹੋਰ ਦੇਖ । ਇਸ ਤਰ੍ਹਾਂ ਕਰਦਿਆਂ ਕਈ ਮੱਤਾਂ ਬਦਲੀਆਂ ਗੁਰਬਾਣੀ ਬਾਰੇ, ਪਰ ਅਸਲ ਸੱਚੀ ਗੁਰਮਤਿ ਵਿਚਾਰਧਾਰਾ ਦਾ ਉਦੋਂ ਪਤਾ ਲੱਗਣ ਲੱਗਾ, ਜਦੋਂ ਇੰਟਰਨੈੱਟ ਰਾਹੀਂ ਸਚੁ ਖੋਜ ਅਕੈਡਮੀ ਬਾਰੇ ਜਾਣਕਾਰੀ ਹੋਈ ।

ਪਹਿਲਾਂ ਤਾ ਮਨ ਦੇ ਪੈਰਾਂ ਥੱਲਿਉਂ ਜਮੀਨ ਖਿਸਕ ਗਈ ਅਤੇ ਵਿਸ਼ਵਾਸ ਕਰਨਾ ਔਖਾ ਸੀ ਕਿ ਧਰਮ ਵਿੱਚ ਅੈਨਾ ਝੂਠ ਵੀ ਹੋ ਸਕਦਾ ਹੈ ? ਪਰ ਜਦੋ ਗੱਲਾਂ ਪਰਖੀਆਂ ਤਾਂ ਸੱਚੀਆਂ ਸੀ ਅਤੇ ਇੱਥੋਂ ਹੀ ਗੁਰਮਤਿ ਦੇ ਸੱਚ ਨਾਲ ਜੋੜ ਹੋਇਆ । ਬਹੁਤ ਪ੍ਰਚਾਰਕ ਸੁਣੇ ਸੀ ਪਹਿਲਾਂ, ਜਿਹੜੇ ਕਹਿੰਦੇ ਸੀ ਕਿ ਗੁਰਮਤਿ – ਗੁਰਬਾਣੀ – ਦੀ ਵਿਚਾਰਧਾਰਾ ਹੀ ਸੰਸਾਰ ਵਿੱਚ ਸਭ ਤੋ ਉੱਤਮ ਹੈ, ਪਰ ਇਹ ਗੱਲ ਅੱਖਾਂ ਦੇ ਰੂ-ਬਰੂ ਧਰਮ ਸਿੰਘ ਨਿਹੰਗ ਸਿੰਘ ਜੀ ਦੀ ਕੀਤੀ ਹੋਈ ਗੁਰਬਾਣੀ ਖੋਜ ਤੋਂ ਹੋਈ ।

ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੀ ॥

ਪ੍ਰਭਜੋਤ ਸਿੰਘ ਨਿਹੰਗ ਸਿੰਘ, ਪੰਜਾਬ

Advertisements
search previous next tag category expand menu location phone mail time cart zoom edit close