ਧਰਮ ਸਿੰਘ ਨਿਹੰਗ ਸਿੰਘ ਜੀ ਏਕਤਾ ਕਰਾ ਰਹੇ ਹਨ, ਜਿਵੇਂ ਗੁਰਬਾਣੀ ਵਿੱਚ ਸਾਰੇ ਭਗਤਾਂ ਅਤੇ ਗੁਰ ਸਾਹਿਬਾਨਾਂ ਦੀ ਏਕਤਾ ਹੈ, ਸੋ ਆਓ, ਸਾਰੇ ਮਿਲ ਬੈਠੀਏ, ਪ੍ਰੇਮ ਪੈਦਾ ਕਰੀਏ ਗੁਰਬਾਣੀ ਵਾਲਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।।

ਇਨ੍ਹੀਂ ਦਿਨੀਂ ਨਿਹੰਗ ਸਿੰਘਾਂ ਬਾਰੇ ਵੀਚਾਰਾ ਚੱਲ ਰਹਿਆਂ ਹਨ । ਹਰ ਇਕ ਮਨੁੱਖ ਆਪਣੇ ਆਪਣੇ ਵੀਚਾਰ ਰੱਖ ਰਹੇ ਹਨ, ਦਾਸ ਆਪਣੇ ਪ੍ਰੈਕਟੀਕਲ ਜੀਵਨ ਵਿਚੋਂ ਕੁਝ ਤਜਰਬੇ ਸਾਂਝੇ ਕਰ ਰਿਹਾ ਹਾਂ ।

੧੯੯੦ ਤੋਂ ਸੰਤਾਂ, ਬਾਬਿਆਂ, ਸੰਪਰਦਾਵਾਂ, ਪੰਥਕ ਜਥੇਬੰਦੀਆਂ ਵਿੱਚ, ਜੇਲ੍ਹਾ ਵਿਚ, ੧੯ ਕੇਸ (ਝੂਠੇ ਇਲਜ਼ਾਮਾਂ ਦੇ ਅਧਾਰ ਤੇ) ਦਰਜ ਹੋਏ ਪੰਥਕ ਸੇਵਾ ਕਰਦਿਆਂ, ੨੦੧੦ ਤੋਂ ੨੦੧੨ ਨਾਭਾ ਜੇਲ੍ਹ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਵਾਲਾ ਤੇ ਟਕਸਾਲ ਦੇ ਟੀਕੇ ਪੜ੍ਹਨ ਦਾ ਮੌਕਾ ਮਿਲਿਆ । ਸੋ ਅਸਲ ਗੱਲ ਤੇ ਆਇਏ, ਸੁਣਦੇ ਹੁੰਦੇ ਸੀ ਕਿ ਨਿਹੰਗ ਸਿੰਘਾਂ ਵਿੱਚ ਕੁੱਝ ਸਿੰਘ ਜੀਵਨ ਵਾਲੇ ਹਨ, ਇਸ ਭਾਲ ਵਿੱਚ ਮੇਰਾ ਮੇਲ ਬੁੱਢਾ ਦਲ ਪੰਥ ਦੇ ਜਥੇਦਾਰ ਬਾਬਾ ਚੇਤ ਸਿੰਘ ਜੀ ਦੇ ਲਿਖਾਰੀ ਰਹੇ ਬਾਬਾ ਧਰਮ ਸਿੰਘ ਨਿਹੰਗ ਸਿੰਘ ਜੀ ਨਾਲ ਹੋਇਆ । ਜਿਹੜੇ ਲੋਕ ਕਹਿੰਦੇ ਹਨ ਕਿ ਨਿਹੰਗ ਸਿੰਘਾਂ ਦੀ ਪੰਥ ਨੂੰ ਕੀ ਦੇਣ ਹੈ ਸੁਣੋਂ ਜੋ ਗੁਰਬਾਣੀ ਤੇ ਦਸਮ ਗ੍ਰੰਥ ਦੀ ਵਿਆਖਿਆ ਅਰਥ ਬੋਧ ਦੀ ਸੇਵਾ ਅਕਾਲ ਪੁਰਖ ਨੇ ਲਈ ਹੈ । ਇਸ ਤੋਂ ਵੱਡੀ ਪੰਥ ਦੀ ਸੇਵਾ ਕਿਹੜੀ ਹੋ ਸਕਦੀ ਹੈ । ਜਥੇਦਾਰ ਬਾਬਾ ਚੇਤ ਸਿੰਘ ਜੀ ਦੇ ਜੀਵਨ ਦੀ ਝਲਕ ਹੈ ਬਾਬਾ ਧਰਮ ਸਿੰਘ ਜੀ ਦਾ ਜੀਵਨ, ਸੋ ਸਾਨੂੰ ਗੁਰਬਾਣੀ ਤੇ ਦਸਮ ਬਾਣੀ ਦੀ ਵਿਆਖਿਆ ਦਾ ਲਾਹਾ ਲੈਣਾਂ ਚਾਹੀਦਾ ਹੈ ।

ਧਰਮ ਸਿੰਘ ਨਿਹੰਗ ਸਿੰਘ ਜੀ ਏਕਤਾ ਕਰਾ ਰਹੇ ਹਨ । ਜਿਵੇਂ ਗੁਰਬਾਣੀ ਵਿੱਚ ਸਾਰੇ ਭਗਤਾਂ ਦੀ ਏਕਤਾ ਹੈ । ਇਕੋ ਸਨੇਹਾ ਹੈ ਸਾਰੇ ਭਗਤਾਂ ਤੇ ਗੁਰ ਸਹਿਬਾਨਾਂ ਦਾ । ਸੋ ਆਓ, ਸਾਰੇ ਮਿਲ ਬੈਠੀਏ, ਪ੍ਰੇਮ ਪੈਦਾ ਕਰੀਏ ਗੁਰਬਾਣੀ ਵਾਲਾ ।

ਭੁੱਲ ਚੁੱਕ ਦੀ ਖਿਮਾਂ, ਧੰਨਵਾਦ ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।।

ਸਾਹਿਬ ਸਿੰਘ, ਫ਼ਤਹਿਗੜ੍ਹ ਸਾਹਿਬ

Advertisements
search previous next tag category expand menu location phone mail time cart zoom edit close